ਕੈਜ਼ੂਅਲ ਅਤੇ ਸਵੈ-ਰੁਜ਼ਗਾਰ ਵਾਲੇ ਕਰਮਚਾਰੀਆਂ ਨੂੰ ਸਾਲ ਵਿੱਚ 38 ਘੰਟੇ ਬਿਮਾਰੀ ਅਤੇ ਦੇਖਭਾਲਕਰਤਾ ਤਨਖ਼ਾਹ ਸ਼ੁਦਾ ਛੁੱਟੀ ਦੀ ਵਰਤੋਂ ਕਰਨ ਲਈ ਦਿੰਦੀ ਹੈ ਜਿਸਦੀ ਵਰਤੋਂ ਉਹ ਤਦੋਂ ਕਰ ਸਕਦੇ ਹਨ ਜਦੋਂ ਉਹ ਬਿਮਾਰ ਹੁੰਦੇ ਹਨ ਜਾਂ ਉਨ੍ਹਾਂ ਨੂੰ ਆਪਣੇ ਅਜ਼ੀਜ਼ਾਂ ਦੀ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ। ਕਿਉਂਕਿ ਕਿਸੇ ਵੀ ਕਰਮਚਾਰੀ ਨੂੰ ਇੱਕ ਦਿਨ ਦੀ ਤਨਖ਼ਾਹ ਅਤੇ ਆਪਣੀ ਸਿਹਤ ਵਿੱਚੋਂ ਇੱਕ ਚੁਣਨ ਦੀ ਲੋੜ ਨਹੀਂ ਹੋਣੀ ਚਾਹੀਦੀ ਹੈ।
ਇਹ ਅਜ਼ਮਾਇਸ਼ ਪ੍ਰੋਗਰਾਮ ਵਿਕਟੋਰੀਅਨ ਸਰਕਾਰ ਦੁਆਰਾ ਪੂਰੀ ਤਰ੍ਹਾਂ ਮਾਲੀ ਸਹਾਇਤਾ ਪ੍ਰਾਪਤ ਹੈ।
ਇਸ ਸਿਕ ਪੇਅ ਗਾਰੰਟੀ ਦਾ ਭੁਗਤਾਨ ਘੱਟੋ-ਘੱਟ ਰਾਸ਼ਟਰੀ ਵੇਤਨ (ਜੋ 1 ਜੁਲਾਈ 2023 ਨੂੰ ਸੀ) $23.23 ਪ੍ਰਤੀ ਘੰਟਾ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ।
ਇਸ ਅਜਮਾਇਸ਼ ਪ੍ਰੋਗਰਾਮ ਵਿੱਚ ਸ਼ਾਮਲ ਨੌਕਰੀਆਂ
ਨੌਕਰੀ | ਕੰਮ ਦੀ ਕਿਸਮ |
---|---|
ਪ੍ਰਾਹੁਣਚਾਰੀ (ਹਾਸਪੀਟੇਲਿਟੀ) ਕਰਮਚਾਰੀ | ਹੋਟਲ, ਬਾਰ, ਕੈਫੇ, ਰੈਸਟੋਰੈਂਟ, ਕੈਸੀਨੋ ਅਤੇ ਅਜਿਹੇ ਹੋਰ ਕਾਰੋਬਾਰਾਂ ਵਿੱਚ ਗਾਹਕਾਂ ਲਈ ਸੇਵਾਵਾਂ ਪ੍ਰਦਾਨ ਕਰਨ ਵਾਲੇ। |
ਭੋਜਨ ਤਿਆਰ ਕਰਨ ਵਾਲੇ ਸਹਾਇਕ |
|
ਭੋਜਨ ਦਾ ਵਪਾਰ ਕਰਨ ਵਾਲੇ ਕਰਮਚਾਰੀ |
|
ਸੇਲਜ਼ ਸਪੋਰਟ ਵਰਕਰ | ਉਹਨਾਂ ਕਾਰੋਬਾਰਾਂ ਲਈ ਸਹਾਇਤਾ ਪ੍ਰਦਾਨ ਕਰਨ ਵਾਲੇ ਜੋ ਜਨਤਾ ਨੂੰ ਪ੍ਰਚੂਨ ਜਾਂ ਥੋਕ ਵਸਤਾਂ ਅਤੇ ਸੇਵਾਵਾਂ ਵੇਚਦੇ ਹਨ। ਇਸ ਵਿੱਚ ਉਹ ਕਰਮਚਾਰੀ ਸ਼ਾਮਲ ਹਨ ਜੋ:
|
ਵਿਕਰੀ ਸਹਾਇਕ | ਜਨਤਾ ਨੂੰ ਪ੍ਰਚੂਨ ਜਾਂ ਥੋਕ ਵਸਤੂਆਂ ਅਤੇ ਸੇਵਾਵਾਂ ਵੇਚਣ ਵਾਲੇ। |
ਹੋਰ ਮਜ਼ਦੂਰ ਜੋ ਸੁਪਰਮਾਰਕੀਟ ਸਪਲਾਈ ਚੇਨਾਂ ਵਿੱਚ ਕੰਮ ਕਰਦੇ ਹਨ | ਸੁਪਰਮਾਰਕੀਟ ਸਪਲਾਈ ਚੇਨਾਂ ਵਿੱਚ ਕੰਮ ਕਰਨ ਵਾਲੇ। ਇਸ ਵਿੱਚ ਉਹ ਕਰਮਚਾਰੀ ਸ਼ਾਮਲ ਹਨ ਜੋ:
|
ਬਿਰਧ ਅਤੇ ਅਪਾਹਜਤਾ ਵਾਲੇ ਲੋਕਾਂ ਦੀ ਦੇਖਭਾਲ ਕਰਨ ਵਾਲੇ | ਜੋ ਬਿਰਧ ਲੋਕਾਂ ਅਤੇ ਅਪਾਹਜ ਲੋਕਾਂ ਲਈ ਸਹਾਇਤਾ, ਭਾਵਨਾਤਮਕ ਸਹਾਇਤਾ, ਦੇਖਭਾਲ ਅਤੇ ਸਾਥ ਪ੍ਰਦਾਨ ਕਰਦੇ ਹਨ। ਇਹ ਸਹਾਇਤਾ ਬਿਰਧ ਵਿਅਕਤੀ ਜਾਂ ਅਪਾਹਜ ਵਿਅਕਤੀ ਦੇ ਘਰ ਵਿੱਚ ਪ੍ਰਦਾਨ ਕੀਤੀ ਗਈ ਹੋਣੀ ਲਾਜ਼ਮੀ ਹੈ। ਘਰ ਵਿੱਚ ਅਜਿਹੀਆਂ ਥਾਵਾਂ ਸ਼ਾਮਲ ਹਨ:
ਇਸ ਵਿੱਚ ਉਹ ਲੋਕ ਸ਼ਾਮਲ ਨਹੀਂ ਹਨ ਜੋ ਪਰਿਵਾਰ ਅਤੇ ਦੋਸਤਾਂ ਲਈ ਬਿਨਾਂ ਭੁਗਤਾਨ ਕੀਤੇ ਦੇਖਭਾਲਕਰਤਾ ਸਹਾਇਤਾ ਪ੍ਰਦਾਨ ਕਰਦੇ ਹਨ। |
ਦੇਖਭਾਲ ਕਰਨ ਵਾਲੇ ਅਤੇ ਸਹਾਇਕ | ਜੋ ਲੋਕਾਂ ਦੀ ਸਿੱਖਿਆ, ਸਿਹਤ, ਭਲਾਈ ਜਾਂ ਆਰਾਮ ਵਿੱਚ ਸੁਧਾਰ ਕਰਨ ਵਿੱਚ ਮੱਦਦ ਕਰਨ ਲਈ ਦੇਖਭਾਲ, ਨਿਗਰਾਨੀ ਅਤੇ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੇ ਹਨ। |
ਵੈਲਫੇਅਰ ਸਪੋਰਟ ਵਰਕਰ | ਜੋ ਗਾਹਕਾਂ ਨੂੰ ਉਹਨਾਂ ਦੀ ਭਲਾਈ ਨੂੰ ਬਿਹਤਰ ਬਣਾਉਣ ਲਈ ਸਹਾਇਤਾ, ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਦਾ ਹੈ। ਜੋ ਭਲਾਈ ਅਤੇ ਭਾਈਚਾਰਕ ਸੇਵਾ ਏਜੰਸੀਆਂ ਦੀਆਂ ਸੇਵਾਵਾਂ ਦਾ ਮੁਲਾਂਕਣ ਅਤੇ ਤਾਲਮੇਲ ਕਰਦੇ ਹਨ। |
ਸਫ਼ਾਈ ਸੇਵਕ ਅਤੇ ਲਾਂਡਰੀ ਕਰਮਚਾਰੀ | ਜੋ ਇਨ੍ਹਾਂ ਚੀਜ਼ਾਂ ਦੇ ਸਫ਼ਾਈ ਸੇਵਕ ਵਜੋਂ ਕੰਮ ਕਰਦੇ ਹਨ:
|
ਸੁਰੱਖਿਆ ਅਧਿਕਾਰੀ ਅਤੇ ਗਾਰਡ | ਜੋ ਸੰਸਥਾਵਾਂ ਅਤੇ ਵਿਅਕਤੀਗਤ ਲੋਕਾਂ ਨੂੰ ਸੁਰੱਖਿਆ ਅਤੇ ਜਾਂਚ ਸੇਵਾਵਾਂ ਪ੍ਰਦਾਨ ਕਰਦੇ ਹਨ। ਇਸ ਵਿੱਚ ਬਖਤਰਬੰਦ ਕਾਰ ਵਿੱਚ ਲਿਆਉਣ-ਲਿਜਾਣ ਵਾਲੇ ਅਤੇ ਪ੍ਰਾਈਵੇਟ ਜਾਂਚਕਰਤਾ ਸ਼ਾਮਲ ਨਹੀਂ ਹਨ। |
ਖੇਤ, ਜੰਗਲਾਤ ਅਤੇ ਬਾਗਬਾਨੀ ਕਰਮਚਾਰੀ |
|
ਹੁਨਰਮੰਦ ਜਾਨਵਰ ਅਤੇ ਬਾਗਬਾਨੀ ਕਰਮਚਾਰੀ |
|
ਖੇਡਾਂ ਅਤੇ ਨਿੱਜੀ ਸੇਵਾ ਕਰਮਚਾਰੀ |
|
ਕਾਲ ਸੈਂਟਰ ਵਰਕਰ ਅਤੇ ਰਿਸੈਪਸ਼ਨਿਸਟ |
|
ਕਲੈਰੀਕਲ ਕਰਮਚਾਰੀ | ਜੋ ਇਹ ਕੰਮ ਕਰਦੇ ਹਨ ਜਿਸ ਵਿੱਚ ਸ਼ਾਮਲ ਹਨ:
|
ਫੈਕਟਰੀ ਪ੍ਰਕਿਰਿਆ ਕਰਮਚਾਰੀ | ਜੋ ਫੈਕਟਰੀਆਂ ਵਿੱਚ ਕੰਮ ਕਰਦੇ ਹਨ। ਇਸ ਵਿੱਚ ਪ੍ਰੋਸੈਸਿੰਗ, ਨਿਰਮਾਣ ਅਤੇ ਪੈਕੇਜਿੰਗ ਕਾਰਜ ਸ਼ਾਮਲ ਹਨ। |
ਰੋਡ ਡਰਾਈਵਰ | ਜੋ ਲੋਕਾਂ ਅਤੇ ਮਾਲ ਦੀ ਢੋਆ-ਢੁਆਈ ਲਈ ਕਾਰਾਂ, ਵੈਨਾਂ ਅਤੇ ਟਰੱਕ ਚਲਾਉਂਦੇ ਹਨ। |
ਕਲਾ ਕਰਮਚਾਰੀ | ਜੋ ਕਲਾਤਮਕ ਅਤੇ ਸਿਰਜਣਾਤਮਕ ਕਾਰਜਾਂ ਦੀ ਸਿਰਜਣਾ, ਉਤਪਾਦਨ ਅਤੇ ਪ੍ਰਦਰਸ਼ਨ ਕਰਦੇ ਹਨ। |
ਯੋਗ ਨੌਕਰੀਆਂ ਦੀ ਪੂਰੀ ਸੂਚੀ ਦੇਖੋ।
ਕੀ ਮੈਂ ਯੋਗ ਹਾਂ?
ਸਿਕ ਪੇਅ ਗਾਰੰਟੀ ਲਈ ਯੋਗ ਹੋਣ ਲਈ, ਤੁਹਾਨੂੰ ਲਾਜ਼ਮੀ ਤੌਰ 'ਤੇ:
- ਆਸਟ੍ਰੇਲੀਆ ਵਿੱਚ ਕੰਮ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ
- 15 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋਣਾ ਚਾਹੀਦਾ ਹੈ
- ਪ੍ਰਤੀ ਹਫ਼ਤੇ ਔਸਤਨ 7.6 ਘੰਟੇ ਜਾਂ ਵੱਧ ਕੰਮ ਕਰਨਾ ਚਾਹੀਦਾ ਹੈ।
- ਤੁਹਾਡੀ ਕਿਸੇ ਵੀ ਨੌਕਰੀ 'ਤੇ ਭੁਗਤਾਨ ਸ਼ੁਦਾ ਸਾਲਾਨਾ, ਨਿੱਜੀ, ਬਿਮਾਰੀ ਜਾਂ ਦੇਖਭਾਲਕਰਤਾ ਛੁੱਟੀ ਤੱਕ ਪਹੁੰਚ ਨਹੀਂ ਹੋਣੀ ਚਾਹੀਦੀ ਹੈ।
- ਵਿਕਟੋਰੀਆ ਵਿੱਚ ਕੰਮ 'ਤੇ ਜਾਣਾ ਚਾਹੀਦਾ ਹੈ
- ਉਪਰੋਕਤ ਸੂਚੀਬੱਧ ਨੌਕਰੀਆਂ ਵਿੱਚੋਂ ਇੱਕ ਵਿੱਚ ਕੰਮ ਕਰਨਾ ਚਾਹੀਦਾ ਹੈ।
ਅਸਥਾਈ ਨਿਵਾਸੀ, ਸਥਾਈ ਨਿਵਾਸੀ, ਵੀਜ਼ਾ ਧਾਰਕ ਅਤੇ ਨਿਊਜ਼ੀਲੈਂਡ ਦੇ ਲੋਕ ਇਸ ਅਜ਼ਮਾਇਸ਼ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹਨ ਜੇਕਰ ਤੁਸੀਂ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ, ਜਿਸ ਵਿੱਚ ਆਸਟ੍ਰੇਲੀਆ ਵਿੱਚ ਕੰਮ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ।
ਕੈਜ਼ੂਅਲ ਕਰਮਚਾਰੀ ਕੀ ਹੁੰਦਾ ਹੈ?
ਇੱਕ ਕੈਜ਼ੂਅਲ ਕਰਮਚਾਰੀ ਕੋਲ ਨਿਯਮਤ, ਨਿਰੰਤਰ ਚੱਲਣ ਵਾਲੇ ਕੰਮ ਦੀ ਗਾਰੰਟੀ ਨਹੀਂ ਹੁੰਦੀ ਹੈ। ਉਹਨਾਂ ਦੇ ਘੰਟੇ ਜਾਂ ਰੋਸਟਰ ਹਫ਼ਤੇ ਦਰ ਹਫ਼ਤੇ ਬਦਲ ਸਕਦੇ ਹਨ। ਉਹਨਾਂ ਨੂੰ ਆਮ ਤੌਰ 'ਤੇ ਬੀਮਾਰੀ ਛੁੱਟੀ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ।
ਵਧੇਰੇ ਜਾਣਕਾਰੀ ਲਈ, ਫੇਅਰ ਵਰਕ ਦੀ ਵੈੱਬਸਾਈਟ 'ਤੇ ਜਾਓ।
ਸਾਡੇ ਨਾਲ ਸੰਪਰਕ ਕਰੋ
Victorian Sick Pay Guarantee
ਫ਼ੋਨ: 1800 979 641(opens in a new window)
ਈਮੇਲ: sickpayguarantee@ecodev.vic.gov.au(opens in a new window)
ਅਨੁਵਾਦ ਅਤੇ ਦੁਭਾਸ਼ੀਆ ਸੇਵਾ (opens in a new window)(TIS): 131 450(opens in a new window) 'ਤੇ ਫ਼ੋਨ ਕਰੋ ਅਤੇ Victorian Sick Pay Guarantee (ਵਿਕਟੋਰੀਅਨ ਸਿਕ ਪੇਅ ਗਾਰੰਟੀ) ਲਈ ਪੁੱਛੋ।
Updated